Founder

ਸੰਸਥਾਪਕ

ਸਹਿਜਪ੍ਰੀਤ ਸਿੰਘ

ਸੰਸਥਾਪਕ

Sehajpreet Singh

Founder

ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕਿ ਫਤਿਹ ||


ਮੈਂ ਬਚਪਨ ਤੋਂ ਹੀ ਆਪਣੀ ਮਾਂ ਅਤੇ ਦਾਦੀ ਪਾਸੋਂ ਸਿੱਖੀ ਦਾ ਇਤਿਹਾਸ ਅਤੇ ਗੁਰਬਾਣੀ ਸੁਣਦਾ ਰਿਹਾ ਹਾਂ| ਫਿਰ ਛੋਟੇ ਹੁੰਦੇ ਹੀ ਪਿੰਡ ਦੇ ਗ੍ਰੰਥੀ ਸਾਹਿਬ ਕੋਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਲਈ , ਬਾਪੂ ਹਰਭਜਨ ਸਿੰਘ ਅਤੇ ਭਾਈ ਜਸਵੀਰ ਸਿੰਘ (ਚਾਚਾ ਜੀ) ਵਰਗੇ ਗੁਰਮੁਖਾਂ ਦੀ ਸੰਗਤ ਨੇ ਸਿੱਖੀ ਸਿਧਾਂਤ ਵਿਚ ਹੋਰ ਪਰਪੱਕ ਕੀਤਾ |

ਸੇਵਾ ਸਦਾ ਤੋਂ ਹੀ ਮੇਰੇ ਜੀਵਨ ਦਾ ਅੰਗ ਰਹੀ ਹੈ | ਚਾਹੇ ਓਹੋ ਗੁਰਮਤਿ ਕੈੰਪ ਲਾਕੇ ਬੱਚਿਆਂ ਨੂੰ ਜੋੜਨਾ ਹੋਵੇ ਜਾਂ ਕਿਸੇ ਲੋੜਵੰਤ ਦੀ ਮਦਦ ਕਰਨਾ ਹੋਵੇ | ਕ੍ਰਿਤੀ ਨੈਕਸਸ ਜੋ ਕਿ ਹੁਣ ਇਕ ਮਾਨਤਾ ਪ੍ਰਾਪਤ ਸੰਸਥਾ ਹੈ, ਇਸ ਦਾ ਦਾ ਸੁਪਨਾ ਮੈਂ ਇੱਕਲੇ ਨੇ ਨਹੀਂ ਅਸੀਂ ਸਭ ਨੇ ਮਿਲਕੇ ਹੀ ਦੇਖਿਆ ਗੁਰੂ ਸਾਹਬ ਨੇ ਸਾਡਾ ਇਹ ਸੁਫਨਾ ਪੂਰਾ ਕੀਤਾ ਹੈ | ਚੈਰਿਟੀ ਨੈਕਸਸ ਦੀ ਨੀਂਹ ” ਸਰਬਤ ਦਾ ਭਲਾ” ਸਿਧਾਂਤ ਨੂੰ ਮੁਖ ਰੱਖਦੇ ਰਾਖੀ ਗਈ ਹੈ |

ਸਾਡੀ ਸਾਰੀ ਟੀਮ ਦੇ ਸਾਥ ਨਾਲ ਇਹ ਸੇਵਾ ਕਾਰਜ ਸੰਭਵ ਹੋਏ ਹਨ | ਵਿਅਕਤੀਗਤ ਤੌਰ ਤੇ ਮੈਂ ਆਪਣਾ ਆਦਰਸ਼ ਭਗਤ ਪੂਰਨ ਸਿੰਘ ਜੀ ਨੂੰ ਮੰਦਾ ਹਾਂ, ਉਂਝ ਅਸੀਂ ਤਾਂ ਓਹਨਾ ਦੇ ਚਰਨਾਂ ਦੀ ਧੂੜ ਵੀ ਬਣਨ ਦੇ ਯੋਗ ਨਹੀਂ ਪਾਰ ਗੁਰੂ ਸਾਹਿਬ ਸਾਨੂ ਓਹਨਾ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਉੱਦਮ ਬਖਸ਼ਦੇ ਰਹਿਣ |

ਆਓ ਆਪਾਂ ਸਾਰੇ ਹੀ ਰਲਕੇ ਗੁਰਬਾਣੀ ਦੇ ਇਸ ਵਡਮੁੱਲੇ ਸਿਧਾਂਤ ਤੇ ਪਹਿਰਾ ਦੇਈਏ ਅਤੇ ਆਪਣਾ ਜੀਵਨ ਸਫਲ ਕਰੀਏ

” ਵਿਚਿ ਦੁਨੀਆ ਸੇਵ ਕਮਾਈਐ ||
   ਤਾ ਦਰਗਹ ਬੈਸਣੁ ਪਾਈਐ ||”

Waheguru Ji Ka Khalsa,

Waheguru Ji Ki Fateh

I have been listening to the history of Sikhism and Gurbani from my mother and grandmother since my childhood.

When I was young I took Santhia of Bani of Sri Guru Granth Sahib from Granthi Sahib of my village, The Sangat of Gurmukhs like Bapu Harbhajan Singh and Bhai Jasveer Singh (Uncle Ji) further matured me in  Sikh principles and I took “Khande Baate Di Pauhal”.

Sewa has always been a part of my life Whether it is to teach the children by setting up Gurmat camps or to help someone in need.

I was not the only one dreaming of this organization. We all dream it together. Guru Sahib has fulfilled our dream. With the help of our entire team, these services have become possible Personally, my ideal is Bhagat Puran Singh Ji. Bhagat Puran Singh – Think of selfless service and, like Bhai Ghanaiya Ji, Bhagat Puran Singh’s name automatically comes onto your lips.